Chancellor

Chancellor

                                                   

                                                                                          ਸੰਦੇਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਆਪਣੀ ਸਥਾਪਨਾ ਦੇ ਦਿਨ ਤੋਂ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉੱਥੇ ਨਾਲ ਹੀ ਲੋਕ^ਉਪਕਾਰ  ਦੇ ਕਾਰਜਾਂ ਅਤੇ ਖ਼ਾਸ ਕਰ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਨੂੰ ਵੀ ਆਪਣੇ ਟੀਚਿਆਂ ਵਿੱਚ ਸ਼ਾਮਿਲ ਕੀਤਾ ਹੈ। ਸੰਨ 1937 ਈH ਵਿੱਚ ਗੁਰੂ ਨਾਨਕ ਖ਼ਾਲਸਾ ਕਾਲਜ, ਮੁੰਬਈ ਤੋਂ ਸ਼ੁਰੂ ਕਰਕੇ ਬਹੁਪੱਖੀ ਸਿੱਖਿਆ ਦੀਆਂ ਵਕਾਰੀ ਅਕਾਦਮਿਕ ਸੰਸਥਾਵਾਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ਸਭ ਸੰਸਥਾਵਾਂ ਵਿੱਚੋਂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ *ਤੇ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਆਪਣਾ ਖ਼ਾਸ ਮਹੱਤਵ ਅਤੇ ਮੁਕਾਮ ਹੈ।
ਇੱਕ ਚੰਗੇ ਸਮਾਜ ਅਤੇ ਉਸਾਰੂ ਵਿੱਦਿਆ ਦੇ ਆਪਸੀ ਸੰਬੰਧ ਆਪਣੇ-ਆਪ ਵਿੱਚ ਪ੍ਰਗਟ ਨੇਮ ਵਾਂਗ ਪ੍ਰਤੱਖ ਹਨ। ਖ਼ਾਸ ਕਰ ਅਜੋਕੇ ਵਿਿਗਆਨਕ ਦੌਰ ਵਿੱਚ ਉਚੇਰੀ ਵਿੱਦਿਆ ਹਰ ਸਮਾਜ ਦੀ ਮੁੱਢਲੀ ਲੋੜ ਬਣ ਗਈ ਹੈ। ਵਿਿਗਆਨ ਨੇ ਜਿੱਥੇ ਸਾਡੇ ਲਈ ਅਣ-ਗਿਣਤ ਸੁਖ-ਸਹੂਲਤਾਂ ਅਤੇ ਗਿਆਨ ਦੇ ਸ੍ਰੋਤ ਪੈਦਾ ਕੀਤੇ ਹਨ, ਉੱਥੇ ਸਾਡੇ ਸਾਹਮਣੇ ਵਾਤਾਵਰਨ, ਕਦਰਾਂ^ਕੀਮਤਾਂ ਅਤੇ ਭਾਈਚਾਰਕ ਸਾਂਝ ਪੱਖੋਂ ਕਈ ਚੁਣੌਤੀਆਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਵਿਿਗਆਨ ਦੇ ਨਾਲ-ਨਾਲ ਨੈਤਿਕ, ਸਮਾਜਕ ਅਤੇ ਰੂਹਾਨੀ ਕਦਰਾਂ-ਕੀਮਤਾਂ ਨੂੰ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਗੁਰਬਾਣੀ ਦਾ ਸੰਦੇਸ਼ ਹੈ ਕਿ ਅਗਿਆਨਤਾ ਪਾਪ ਦਾ ਮੂਲ ਹੈ ਅਤੇ ਗਿਆਨ ਦੇ ਪ੍ਰਗਾਸ ਰਾਹੀਂ ਅਗਿਆਨਤਾ ਦਾ ਖ਼ਾਤਮਾ ਕਰਨਾ ਗੁਰਮੁਖਾਂ ਦਾ ਫ਼ਰਜ਼ ਹੈ।
ਸਮੁੱਚੇ ਸਿੱਖ ਪੰਥ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਬਣੀ ਇਸ ਯੂਨੀਵਰਸਿਟੀ ਵਿੱਚ ਨਾ ਸਿਰਫ਼ ਲੋੜਵੰਦ ਅਤੇ ਪੇਂਡੂ ਪਿਛੋਕੜ ਵਾਲੇ ਵਿਿਦਆਰਥੀਆਂ ਨੂੰ ਵਿੱਦਿਆਵਾਨ ਹੋਣ ਲਈ ਪ੍ਰੇਰਨ ਹਿਤ ਯੋਗ ਵਜੀਫ਼ਿਆਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਸਗੋਂ ਇਸ ਯੂਨੀਵਰਸਿਟੀ ਦੇ ਵਿਿਦਆਰਥੀ ਅਤੇ ਅਧਿਆਪਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ *ਤੇ ਪੰਜਾਬ ਅਤੇ ਸਿੱਖ ਪੰਥ ਦਾ ਸਿਰ ਉੱਚਾ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੌਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਸ ਸੰਸਥਾ ਨੂੰ ਬਲ, ਉੱਦਮ ਅਤੇ ਸੇਧ ਪ੍ਰਦਾਨ ਕਰਦਿਆਂ ਇਸ ਦੀ ਸਥਾਪਤੀ ਦੇ ਮਨੋਰਥਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਬਖ਼ਸ਼ਣ। ਮੈਨੂੰ ਪੂਰਨ ਆਸ ਹੈ ਕਿ ਇਸ ਯੂਨੀਵਰਸਿਟੀ ਦੇ ਵਿਿਦਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਮਨੁੱਖਤਾ ਤੱਕ ਪਹੁੰਚਾਉਂਦਿਆਂ ਬਰਾਬਰਤਾ, ਪਰਉਪਕਾਰੀ ਅਤੇ ਸਹਿਣਸ਼ੀਲ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾਉਣਗੇ।

ਸ. ਹਰਜਿੰਦਰ ਸਿੰਘ ਧਾਮੀ
ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫ਼ਤਹਿਗੜ੍ਹ ਸਾਹਿਬ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ